ਕੈਪਟਨ ਬਨਾਮ ਸਿੱਧੂ ਕਲੇਸ਼ ਨੇ ਮੁੜ ਚੁੱਕਿਆ ਸਿਰ, ਕੈਪਟਨ ਫਿਰ ਜਾਣਗੇ ਦਿੱਲੀ

ਕੈਪਟਨ ਬਨਾਮ ਸਿੱਧੂ ਕਲੇਸ਼ ਨੇ ਮੁੜ ਚੁੱਕਿਆ ਸਿਰ, ਕੈਪਟਨ ਫਿਰ ਜਾਣਗੇ ਦਿੱਲੀ

ਚੰਡੀਗੜ੍ਹ (ਵੀਓਪੀ ਬਿਊਰੋ) – ਪੰਜਾਬ ਕਾਂਗਰਸ ਦੇ ਕਲੇਸ਼ ਨੇ ਇਕ ਵਾਰ ਫਿਰ ਸਿਰ ਚੁੱਕਿਆ ਹੈ। ਹੁਣ ਫਿਰ ਕੈਪਟਨ ਦਿੱਲੀ ਜਾਣਗੇ। ਜੋ ਫਾਰਮੂਲਾ ਸਿੱਧੂ ਨੂੰ ਲੈ ਕੇ ਬਣਾਇਆ ਗਿਆ ਸੀ ਉਸ ਉਪਰ ਮੁੜ ਵਿਚਾਰ-ਚਰਚਾ ਹੋਵੇਗੀ।ਕੈਪਟਨ ਨੇ ਲੰਚ ਡਿਪਲੋਮੇਸੀ ਵਿਚ ਹਿੰਦੂ ਵਿਧਾਇਕਾਂ ਦੇ ਦਿਲ ਦੀਆਂ ਗੱਲਾਂ ਸੁਣੀਆਂ। ਹੁਣ ਇਸ ਮੁਲਾਕਾਤ ਤੋਂ ਬਾਅਦ ਕੈਪਟਨ ਅਗਲੇ ਹਫਤੇ ਫਿਰ ਦਿੱਲੀ ਹਾਈਕਮਾਨ ਦੇ ਦਰਬਾਰ ਵਿਚ ਹਾਜ਼ਰ ਹੋਣ ਲਈ ਜਾ ਰਹੇ ਹਨ।

ਭਾਵੇਂ ਕਿ ਇਸ ਦੀ ਅਜੇ ਤਰੀਕ ਪੱਕੀ ਨਹੀਂ ਹੋਈ ਪਰ ਉਨ੍ਹਾਂ ਦਾ ਅਗਲੇ ਹਫ਼ਤੇ ਦਿੱਲੀ ਜਾਣਾ ਤੈਅ ਹੈ। ਕਿਆਸ ਲਾਏ ਜਾ ਰਹੇ ਹਨ ਕਿ ਸੂਬੇ ਵਿਚੋਂ ਰਾਜਨੀਤਕ ਸੰਕਟ ਦੂਰ ਕਰਨ ਲਈ ਅਤੇ ਨਵਜੋਤ ਸਿੰਘ ਸਿੱਧੂ ਨੂੰ ਨਾਲ ਜੋੜਨ ਲਈ ਬਣਾਏ ਫਾਰਮੂਲੇ ’ਤੇ ਹਾਈ ਕਮਾਨ ਨਾਲ ਵਿਚਾਰ ਕਰਨ ਲਈ ਕੈਪਟਨ ਦਿੱਲੀ ਜਾ ਰਹੇ ਹਨ।

ਇਸੇ ਹਫ਼ਤੇ ਦੀ ਸ਼ੁਰੂਆਤ ਵਿਚ ਨਵਜੋਤ ਸਿੰਘ ਸਿੱਧੂ ਨੇ ਗਾਂਧੀ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਆਪਣਾ ਪੱਖ ਰੱਖਿਆ। ਜ਼ਿਕਰਯੋਗ ਹੈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦੇ ਅੰਦਰੂਨੀ ਕਲੇਸ਼ ਨੂੰ ਸ਼ਾਂਤ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਸੀ।

ਇਕ ਸੀਨੀਅਰ ਕਾਂਗਰਸੀ ਨੇਤਾ ਦਾ ਕਹਿਣਾ ਹੈ ਕਿ ਇਹ ਕਲੇਸ਼ ਕੈਪਟਨ ਬਨਾਮ ਸਿੱਧੂ ਨਹੀਂ ਹੈ ਬਲਕਿ ਜ਼ਿਆਦਾਤਰ ਵਿਧਾਇਕ ਕੈਪਟਨ ਦੀ ਕਾਰਜਸ਼ੈਲੀ ਤੋਂ ਖੁਸ਼ ਨਹੀਂ ਹਨ। ਹੁਣ ਇਹ ਜਾਨਣਾ ਕਾਫੀ ਦਿਲਚਸਪ ਹੋਵੇਗਾ ਕਿ ਕੈਪਟਨ ਦਾ ਕਿਹਡ਼ਾ ਫਾਰਮੂਲਾ ਕਾਂਗਰਸ ਦੇ ਅੰਦੂਰਨੀ ਕਲੇਸ਼ ਨੂੰ ਸ਼ਾਂਤ ਕਰਨ ਵਿਚ ਕੰਮ ਆਉਂਦਾ ਹੈ ਤੇ ਸਿੱਧੂ ਨੂੰ ਕਿਹਡ਼ੀ ਵੱਡੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ।

error: Content is protected !!