ਇਹ ਚੰਗੀ ਗੱਲ ਨਹੀਂ ਥਾਣੇਦਾਰਨੀਏ; ਪਤੀ-ਪਤਨੀ ਵਿਚਕਾਰ ਝਗੜੇ ਦਾ ਨਿਪਟਾਰਾ ਕਰ ਰਹੀ ਥਾਣੇਦਾਰਨੀ ਨਾਲ ਪੁਲਿਸ ਚੌਕੀ ‘ਚ ਕੁੱਟਮਾਰ…

ਇਹ ਚੰਗੀ ਗੱਲ ਨਹੀਂ ਥਾਣੇਦਾਰਨੀਏ; ਪਤੀ-ਪਤਨੀ ਵਿਚਕਾਰ ਝਗੜੇ ਦਾ ਨਿਪਟਾਰਾ ਕਰ ਰਹੀ ਥਾਣੇਦਾਰਨੀ ਨਾਲ ਪੁਲਿਸ ਚੌਕੀ ‘ਚ ਕੁੱਟਮਾਰ…

 ਵੀਓਪੀ ਬਿਊਰੋ – ਪਰਿਵਾਰਕ ਵਿਵਾਦ ਦਾ ਨਿਪਟਾਰਾ ਕਰਨਾ ਬੀਤੇ ਦਿਨੀਂ ਪੁਲਿਸ ਨੂੰ ਹੀ ਉਸ ਸਮੇਂ ਭਾਰੀ ਪੈ ਗਿਆ ਜਦ ਲੜਕੀ ਵਾਲਿਆਂ ਨੇ ਮਹਿਲਾ ਪੁਲਿਸ ਅਧਿਕਾਰੀ ਦਾ ਕੁੱਟਾਪਾ ਚਾੜ ਦਿੱਤਾ। ਇਹ ਮਾਮਲਾ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਡੱਬਵਾਲੀ ਦਾ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ ਹੈ ਪਰ ਦੋਸ਼ੀ ਅਜੇ ਤਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਘਟਨਾ ਤੋਂ ਬਾਅਦ ਏਐੱਸਆਈ ਗੰਭੀਰ ਜ਼ਖਮੀ ਹੋ ਗਈ ਹੈ। ਉਸ ਨੂੰ ਇਲਾਜ ਲਈ ਸਿਰਸਾ ਹਸਪਤਾਲ ਭੇਜ ਦਿੱਤਾ ਗਿਆ ਸੀ।

ਜਾਣਕਾਰੀ ਮੁਤਾਬਕ ਡੱਬਵਾਲੀ ਮਹਿਲਾ ਥਾਣੇ ਵਿੱਚ ਉਕਤ ਘਟਨਾ ਵਾਪਰੀ ਹੈ। ਅੱਬੂਸ਼ਹਿਰ ਦੀ ਰਹਿਣ ਵਾਲੀ ਨਿਸ਼ਾ ਦਾ ਵਿਆਹ ਤਲਵੰਡੀ ਸਾਬੋ ਦੇ ਬਲਵਿੰਦਰ ਨਾਲ ਹੋਇਆ ਹੈ। ਉਸ ਦੀ ਇਕ ਧੀ ਵੀ ਉਸ ਦੇ ਨਾਲ ਸੀ। ਉਸ ਦਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਸੀ। ਇਸ ਦੌਰਾਨ ਨਿਸ਼ਾ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਕਿ ਉਸ ਦਾ ਪਤੀ ਤੇ ਸਹੁਰੇ ਉਸ ਨਾਲ ਕੁੱਟਮਾਰ ਕਰਦੇ ਹਨ। ਇਸੇ ਮਾਮਲੇ ਸਬੰਧੀ ਦੋਵਾਂ ਧਿਰਾਂ ਨੂੰ ਮਹਿਲਾ ਥਾਣੇ ਵਿਚ ਬੁਲਾਇਆ ਗਿਆ ਸੀ। ਇਸ ਦੌਰਾਨ ਨਿਸ਼ਾ ਨੇ ਜਾਂਚ ਅਧਿਕਾਰੀ ਮਹਿਲਾ ਏਐੱਸਆਈ ਨੂੰ ਅਪੀਲ ਕੀਤੀ ਕਿ ਉਸ ਦੀ ਧੀ ਉਸ ਨੂੰ ਵਾਪਸ ਲੈ ਕੇ ਦਿੱਤੀ ਜਾਵੇ। ਇਸ ਦੌਰਾਨ ਉਕਤ ਅਧਿਕਾਰੀ ਨੇ ਕਿਹਾ ਕਿ ਇਸ ਲਈ ਉਨਹਾਂ ਨੂੰ ਅਦਾਲਤ ਵਿਚ ਜਾਣਾ ਪਵੇਗਾ।

ਇੰਨੀ ਗੱਲ ਕਹਿਣ ਦੀ ਦੇਰ ਸੀ ਕਿ ਲੜਕੀ ਵਾਲਿਆਂ ਵੱਲੋਂ ਆਈਆਂ ਔਰਤਾਂ ਦਾ ਪਾਰਾ ਚੜ ਗਿਆ। ਉਹਨਾਂ ਨੇ ਕਿਹਾ ਕਿ ਥਾਣੇਦਾਰਨੀਏ ਤੇਰੀ ਇਹ ਗੱਲ ਚੰਗੀ ਨਹੀਂ ਹੈ ਅਤੇ ਇਨਾ ਕਹਿ ਕੇ ਉਹਨਾਂ ਨੇ 40 ਸਾਲਾ ਮਹਿਲਾ ਅਧਿਕਾਰੀ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਜ਼ਖ਼ਮੀ ਮਹਿਲਾ ਏਐੱਸਆਈ ਦੀ ਸ਼ਿਕਾਇਤ ’ਤੇ ਨਿਸ਼ਾ, ਉਸ ਦੇ ਪਿਤਾ ਸੁਰਜੀਤ, ਮਾਤਾ ਨੀਲਮ, ਚਾਚਾ ਰਾਜਾ ਤੇ ਬਿਚੋਲਿਆ ਬਲਵਿੰਦਰ ਸਿੰਘ ਉਰਫ਼ ਬੱਬੀ (ਕੁੱਲ 2 ਔਰਤਾਂ ਸਮੇਤ 5)ਖ਼ਿਲਾਫ਼ ਥਾਣਾ ਮੰਡੀ ਡੱਬਵਾਲੀ ਵਿੱਚ ਕੇਸ ਦਰਜ ਕੀਤਾ ਗਿਆ ਹੈ। ਫਿਲਹਾਲ ਪੁਲਿਸ ਮੁਲਜ਼ਮਾਂ ਦੀ ਤਲਾਸ਼ ਕਰ ਰਹੀ ਹੈ।

ਇਸ ਦੌਰਾਨ ਏਐੱਸਆਈ ਨੂੰ ਲੱਤਾਂ ਮਾਰ ਕੇ ਮੁੱਕਾ ਮਾਰਿਆ ਅਤੇ ਸ਼ਿਕਾਇਤ ਦੀ ਕਾਪੀ ਖੋਹ ਕੇ ਪਾੜ ਦਿੱਤੀ। ਅਪਮਾਨਜਨਕ ਭਾਸ਼ਾ ਦੀ ਵੀ ਵਰਤੋਂ ਕੀਤੀ। ਦੂਜੇ ਪਾਸੇ ਜਾਂਚ ਅਧਿਕਾਰੀ ਏਐੱਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਹਮਲਾਵਰਾਂ ‘ਤੇ ਸਰਕਾਰੀ ਡਿਊਟੀ ‘ਚ ਵਿਘਨ ਪਾਉਣ, ਔਰਤਾਂ ਦਾ ਅਪਮਾਨ ਕਰਨ, ਕੁੱਟਮਾਰ ਕਰਨ, ਧਮਕੀਆਂ ਦੇਣ ਦੇ ਦੋਸ਼ ਲਾਏ ਗਏ ਹਨ। ਜੇਕਰ ਇਹ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ।

error: Content is protected !!