ਹਰਿਆਲੀ ਤੀਜ ਦੇ ਮੌਕੇ ਆਂਗਣਵਾੜੀ ਵਰਕਰਾਂ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ

ਪੰਜਾਬੀ ਸੱਭਿਆਚਾਰ ਨੂੰ ਜਿੰਦਾ ਰੱਖਣ ਦੇ ਲਈ ਤੀਆਂ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ
ਫਿਰੋਜ਼ਪੁਰ ( ਜਤਿੰਦਰ ਪਿੰਕਲ ) ਹਰਿਆਲੀ ਤੀਜ ਦੇ ਮੌਕੇ ’ਤੇ ਪੰਜਾਬ ਦੀ ਵਿਰਾਸਤ ਦੇ ਅਨੁਸਾਰ ਸਾਵਣ ਦੇ ਮਹਿਨੇ ਵਿਚ ਪੰਜਾਬ ਦੀਆਂ ਮੁਟਿਆਰਾਂ ਦੁਆਰਾ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਉਸੀ ਵਿਰਾਸਤ ਨੂੰ ਕਾਇਮ ਰੱਖਦੇ ਹੋਏ ਦਫ਼ਤਰ ਸਮਾਜਿਕ ਸੁਰੱਖਿਆ ਇਸਤਰੀ ਬਾਲ ਵਿਕਾਸ ਵਿਭਾਗ ਵਲੋਂ ਸੀ ਡੀ ਪੀ ਓ ਮੈਡਮ ਸ਼੍ਰੀ ਮਤੀ ਰਤਨਦੀਪ ਕੌਰ ਸੰਧੂ ਦੇ ਹੁਕਮਾਂ ਅਧੀਨ ਅਤੇ ਸੁਪਰਵਾਈਜਰ ਵੀਨਾ ਦੀ ਨਿਗਰਾਨੀ ਹੇਠ ਸ਼ਹਿਰੀ ਸਰਕਲ 2, ਵਾਰਡ ਨੰਬਰ 2, ਆਵਾ ਬਸਤੀ, ਫਿਰੋਜ਼ਪੁਰ ਸਿਟੀ ਵਿਖੇ ਆਂਗਣਵਾੜੀ ਵਰਕਰਾਂ/ ਹੈਲਪਰਾਂ ਨੇ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ। ਜਿਸ ਵਿਚ ਪੁਰਾਣੇ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਚਰਖੇ, ਮਧਾਣੀਆਂ, ਚਾਟੀਆਂ, ਪੱਖੀਆਂ, ਸਰਪੋਸ, ਛੱਜ, ਕੜਾਈ, ਕੁੰਡੇ-ਦੌਰਾ ਆਦਿ ਨਾਲ ਸਟੇਜ ਨੂੰ ਸ਼ਿੰਗਾਰਿਆ ਗਿਆ।

