ਇੰਨੋਸੈਂਟ ਹਾਰਟਸ ਵਿੱਚ ਸ੍ਰੀ ਕ੍ਰਿਸ਼ਨ ਜਨਮ-ਅਸ਼ਟਮੀ ਦੇ ਤਿਉਹਾਰ ਦੀ ਧੂਮ—ਵਾਤਾਵਰਨ ਹੋਇਆ ਕ੍ਰਿਸ਼ਨਮਈ

ਇੰਨੋਸੈਂਟ ਹਾਰਟਸ ਵਿੱਚ ਸ੍ਰੀ ਕ੍ਰਿਸ਼ਨ ਜਨਮ-ਅਸ਼ਟਮੀ ਦੇ ਤਿਉਹਾਰ ਦੀ ਧੂਮ—ਵਾਤਾਵਰਨ ਹੋਇਆ ਕ੍ਰਿਸ਼ਨਮਈ

ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ,ਕੈਂਟ ਜੰਡਿਆਲਾ ਰੋਡ,ਰਾਇਲ ਵਰਲਡ ਰੋਡ ਅਤੇ ਕਪੂਰਥਲਾ ਰੋਡ) ਵਿੱਚ ਸ਼੍ਰੀ ਕ੍ਰਿਸ਼ਨ ਜਨਮ-ਅਸ਼ਟਮੀ ਦਾ ਤਿਉਹਾਰ ਬੜੀ ਆਸਥਾ,ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਉੱਤੇ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਫੁੱਲਾਂ ਨਾਲ ਸਜੇ ਝੂਲੇ ਵਿੱਚ ਬਾਲ ਕ੍ਰਿਸ਼ਨ ਨੂੰ ਝੂਲਾ ਦੇਣਾ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਿਹਾ।ਕ੍ਰਿਸ਼ਨ ਅਤੇ ਗੋਪੀਆਂ ਦੇ ਪਹਿਰਾਵੇ ਵਿੱਚ ਸੱਜ ਕੇ ਆਏ ਇੰਨੋਕਿਡਜ਼ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਸਾਰਿਆਂ ਦਾ ਮਨ ਮੋਹ ਲਿਆ।ਸਿੰਫਨੀ ਕਲੱਬ ਦੇ ਵਿਦਿਆਰਥੀਆਂ ਨੇ ‘ਓ ਪਾਲਣਹਾਰੇ’ ਭਜਨ ਗਾਇਨ ਕਰ ਕੇ ਪ੍ਰਮਾਤਮਾ ਨੂੰ ਯਾਦ ਕੀਤਾ।ਬੱਚਿਆਂ ਨੇ ਸ੍ਰੀ ਕ੍ਰਿਸ਼ਨ ਦੇ ਭਜਨਾਂ ਉੱਤੇ ਨ੍ਰਿੱਤ ਕਰਕੇ ਸਾਰੇ ਵਾਤਾਵਰਨ ਨੂੰ ਕ੍ਰਿਸ਼ਨਮਈ ਬਣਾ ਦਿੱਤਾ।ਸ੍ਰੀ ਕ੍ਰਿਸ਼ਨ ਦੀਆਂ ਬਾਲ-ਲੀਲਾਵਾਂ ਦਾ ਮੰਚਨ ਕਰਦੇ ਹੋਏ ਉਨ੍ਹਾਂ ਵਿੱਚੋਂ ਕਿਸੇ ਵਿਦਿਆਰਥੀ ਨੇ ਸੁਦਾਮਾ ਬਣ ਕੇ ਸ੍ਰੀ ਕ੍ਰਿਸ਼ਨ ਦੇ ਨਾਲ ਮਿੱਤਰਤਾ ਨਿਭਾਉਣ ਦਾ ਚਰਿੱਤਰ ਪ੍ਰਸਤੁਤ ਕੀਤਾ ਅਤੇ ਕਿਸੀ ਨੇ ਗੋਵਰਧਨ ਪਰਬਤ ਉਠਾਉਣ ਦੀ ਲੀਲਾ ਦਿਖਾਈ।ਵਿਦਿਆਰਥੀਆਂ ਨੇ ਨ੍ਰਿੱਤ ਪ੍ਰਸਤੁਤੀਕਰਨ ਦੁਆਰਾ ਕਾਲੀਆ ਨਾਗ ਦਾ ਵਧ ਦਿਖਾਇਆ,ਮਟਕੀ ਤੋੜੀ ਅਤੇ ਵ੍ਰਿੰਦਾਵਨ ਦੀ ਰਾਸ-ਲੀਲਾ ਵੀ ਦਿਖਾਈ।ਕ੍ਰਿਸ਼ਨ-ਲੀਲਾਵਾਂ ਉੱਤੇ ਆਧਾਰਿਤ ਨ੍ਰਿੱਤ-ਨਾਟਿਕਾਵਾਂ ਨੇ ਸਾਰਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਅੰਤ ਵਿੱਚ ਪ੍ਰਸ਼ਾਦ ਵੀ ਵੰਡਿਆ ਗਿਆ। ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਸ੍ਰੀ ਕ੍ਰਿਸ਼ਨ ਜਨਮ-ਅਸ਼ਟਮੀ ਦੀ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਸ਼੍ਰੀ ਕ੍ਰਿਸ਼ਨ ਦੁਆਰਾ ਦੱਸੇ ਹੋਏ ਮਾਰਗ ਦਾ ਪਾਲਣ ਕਰਦੇ ਹੋਏ ਕਰਮ-ਮਾਰਗ ਉੱਤੇ ਚੱਲਣ ਦੇ ਲਈ ਕਿਹਾ।


ਇਸ ਮੌਕੇ ਉੱਤੇ ਇੰਨੋਸੈਂਟ ਹਾਰਟਸ ਗਰੁੱਪ ਦੀ ਡਿਪਟੀ ਡਰੈਕਟਰ ਕਲਚਰਲ ਅਫੇਅਰਜ਼ ਸ੍ਰੀਮਤੀ ਸ਼ਰਮੀਲਾ ਨਾਕਰਾ ਨੇ ਦੱਸਿਆ ਕਿ ਇਸ ਪ੍ਰਕਾਰ ਦੀਆਂ ਗਤੀਵਿਧੀਆਂ ਨੂੰ ਕਰਵਾਉਣ ਦਾ ਉਦੇਸ਼ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਦੇ ਨਾਲ ਜੋੜਨਾ, ਉਹਨਾਂ ਵਿੱਚ ਸੰਸਕ੍ਰਿਤਿਕ,ਅਧਿਆਤਮਿਕ ਮੁੱਲਾਂ ਦਾ ਵਿਕਾਸ ਕਰਨਾ ਹੈ।

error: Content is protected !!