ਪਿਓ ਦੀ ਪਿਸਟਲ ਲੈ ਕੇ ਦਿਖਾ ਰਿਹਾ ਸੀ ਫੁਕਰਪੁਣਾ, ਪੁਲਿਸ ਨੇ ਰੋਕ ਕੇ ਪੁੱਛਿਆ ਤਾਂ ਬਣਾਉਣ ਲੱਗਾ ਬਹਾਨੇ, ਦੱਬਕਾ ਮਾਰਿਆ ਤਾਂ ਖੁੱਲ੍ਹ ਗਿਆ ਸਾਰਾ ਭੇਦ…

ਪਿਓ ਦੀ ਪਿਸਟਲ ਲੈ ਕੇ ਦਿਖਾ ਰਿਹਾ ਸੀ ਫੁਕਰਪੁਣਾ, ਪੁਲਿਸ ਨੇ ਰੋਕ ਕੇ ਪੁੱਛਿਆ ਤਾਂ ਬਣਾਉਣ ਲੱਗਾ ਬਹਾਨੇ, ਦੱਬਕਾ ਮਾਰਿਆ ਤਾਂ ਖੁੱਲ੍ਹ ਗਿਆ ਸਾਰਾ ਭੇਦ…

ਚੰਡੀਗੜ੍ਹ (ਵੀਓਪੀ ਬਿਊਰੋ) ਨੌਜਵਾਨ ਪੀੜ੍ਹੀ ਹਥਿਆਰਾਂ ਦੀ ਚਕਾ-ਚੌਂਧ ਵਿਚ ਤਾਂ ਇਸ ਤਰਹਾਂ ਗੁਆਚ ਗਈ ਹੈ ਕਿ ਫੌਕੀ ਦੀ ਵਾਹ-ਵਾਹੀ ਲਈ ਤਾਂ ਇਹ ਕੋਈ ਵੀ ਮੁਸੀਬਤ ਮੁੱਲ ਲੈ ਲੈਂਦੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਚੰਡੀਗੜ੍ਹ ਤੋਂ ਜਿੱਥੇ ਇਕ ਫੁਕਰਾ ਨੌਜਵਾਨ ਆਪਣੇ ਪਿਓ ਦੀ ਪਿਸਟਲ ਲੈ ਕੇ ਆਪਣੇ ਇਕ ਸਾਥੀ ਨਾਲ ਗੱਡੀ ਵਿਚ ਸੜਕਾਂ ਉੱਪਰ ਘੁੰਮ ਰਿਹਾ ਸੀ ਅਤੇ ਮਸਤੀ ਕਰ ਰਿਹਾ ਸੀ। ਇਸ ਦੌਰਾਨ ਜਦ ਨਾਕੇ ਦੌਰਾਨ ਪੁਲਿਸ ਨੇ ਉਸ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਪਹਿਲਾਂ ਤਾਂ ਉਹ ਪਿਸਟਲ ਬਾਰੇ ਬਹਾਨੇ ਬਣਾਉਂਦਾ ਰਿਹਾ ਪਰ ਬਾਅਦ ਵਿਚ ਪੁਲਿਸ ਨੇ ਜਦ ਦੱਬਕਾ ਮਾਰ ਕੇ ਪੁੱਛਿਆ ਤਾਂ ਉਸ ਦੀ ਸਾਰੀ ਹਵਾ ਨਿਕਲ ਗਈ। ਇਸ਼ ਦੌਰਾਨ ਪੁਲਿਸ ਨੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਏਆਈਜੀ ਕਰਾਈਮ ਪੰਜਾਬ ਸਰਬਜੀਤ ਸਿੰਘ ਦਾ ਪੁੱਤਰ ਪਰਵਰ ਨਿਸ਼ਾਨ ਸਿੰਘ ਆਪਣੇ ਪਿਓ ਦੀ ਸਰਕਾਰੀ ਪਿਸਟਲ ਲੈ ਕੇ ਰਾਤ ਸਮੇਂ ਸ਼ਹਿਰ ਦੀਆਂ ਸੜਕਾਂ ‘ਤੇ ਘੁੰਮ ਰਿਹਾ ਸੀ। ਇਸ ਦੌਰਾਨ ਉਸ ਨੂੰ ਸੈਕਟਰ-17 ਥਾਣੇ ਦੀ ਪੁਲਿਸ ਨੇ ਸੈਕਟਰ 17/18 ਲਾਈਟ ਪੁਆਇੰਟ ਨਾਕੇ ਨੇੜਿਓਂ ਟੈਂਪਰੇਰੀ ਨੰਬਰ ਦੀ ਥਾਰ ਜੀਪ ਵਿੱਚ ਪਿਸਟਲ ਅਤੇ 13 ਕਾਰਤੂਸਾਂ ਸਮੇਤ ਕਾਬੂ ਕੀਤਾ ਹੈ। ਇਸ ਦੌਰਾਨ ਜਦ ਪੁਲਿਸ ਨੇ ਉਸ ਨੂੰ ਪੁੱਛਗਿੱਛ ਦੌਰਾਨ ਇਸ ਪਿਸਟਲ ਬਾਰੇ ਪੁੱਛਿਆ ਤਾਂ ਉਹ ਪਹਿਲਾਂ ਨਾਂਹ-ਨੁਕਰ ਕਰਦਾ ਰਿਹਾ ਪਰ ਬਾਅਦ ਵਿੱਚ ਮੰਨ ਗਿਆ ਕਿ ਉਹ ਆਪਣੇ ਪਿਤਾ ਦੀ ਪਿਸਟਲ ਲੈ ਕੇ ਫੁਕਰੀ ਮਾਰਨ ਲਈ ਆਇਆ ਹੋਇਆ ਹੈ।

ਇਸ ਤੋਂ ਬਾਅਦ ਨੀਲਮ ਪੁਲਿਸ ਚੌਕੀ ਦੇ ਇੰਚਾਰਜ ਐੱਸਆਈ ਵਿਵੇਕ ਕੁਮਾਰ ਦੀ ਸ਼ਿਕਾਇਤ ’ਤੇ ਅਸਲਾ ਐਕਟ ਦੀ ਧਾਰਾ 188 ਅਤੇ ਆਈਪੀਸੀ ਤਹਿਤ ਕੇਸ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਕਿਉਂਕਿ ਪੁਲਿਸ ਸਰਕਾਰੀ ਪਿਸਟਲ ਦਾ ਹਵਾਲਾ ਦੇ ਰਹੀ ਹੈ। ਦੱਸਿਆ ਗਿਆ ਕਿ 24 ਸਾਲਾ ਪਰਵਰ ਨਿਸ਼ਾਨ ਸਿੰਘ ਦੀ ਇੱਕ ਮਿਊਜ਼ਿਕ ਕੰਪਨੀ ਹੈ ਜਿਸ ਵਿੱਚ ਉਹ ਨਿਰਦੇਸ਼ਕ ਅਤੇ ਨਿਰਮਾਤਾ ਹੈ। ਇਸ ਦੇ ਨਾਲ ਹੀ ਏਆਈਜੀ ਸਰਬਜੀਤ ਚੰਡੀਗੜ੍ਹ ਹੈੱਡਕੁਆਰਟਰ ਵਿੱਚ ਤਾਇਨਾਤ ਹਨ।

error: Content is protected !!