ਸਰਕਾਰੀ ਦਫਤਰਾਂ ਚ ਸ਼ਹੀਦ ਊਧਮ ਸਿੰਘ ਦੀ ਤਸਵੀਰ ਲਗਾਉਣ ਦੀ ਮੰਗ ਨੇ ਫੜਿਆ ਜ਼ੋਰ…..

ਸਰਕਾਰੀ ਦਫਤਰਾਂ ਚ ਸ਼ਹੀਦ ਊਧਮ ਸਿੰਘ ਦੀ ਤਸਵੀਰ ਲਗਾਉਣ ਦੀ ਮੰਗ ਨੇ ਫੜਿਆ ਜ਼ੋਰ…..

ਫਿਰੋਜ਼ਪੁਰ (ਜਤਿੰਦਰ ਪਿੰਕਲ) : ਭਾਰਤ ਦੇ ਮਹਾਨ ਯੋਧਾ ਸ਼ਹੀਦ ਊਧਮ ਸਿੰਘ ਜਿਨ੍ਹਾਂ ਨੇ ਜਲਿਆਂਵਾਲਾ ਬਾਗ ਦੇ ਸਭ ਤੋਂ ਦੁੱਖ ਖੂਨੀ ਨਰਸਹਾਰ ਦਾ ਬਦਲਾ ਲਿਆ ਸੀ ਉਨ੍ਹਾਂ ਦੀ ਤਸਵੀਰ ਸਰਕਾਰੀ ਦਫ਼ਤਰਾਂ ਵਿੱਚ ਲਗਾਉਣ ਦੀ ਮੰਗ ਨੇ ਫੜਿਆ ਜ਼ੋਰ । ਇਸ ਮੰਗ ਨੂੰ ਲੈ ਕੇ ਪੰਜਾਬ ਦੀ ਫੇਰੀ ਦੌਰਾਨ ਫਿਰੋਜ਼ਪੁਰ ਵਿਖੇ ਸ਼ਹੀਦ ਊਧਮ ਸਿੰਘ ਭਵਨ ਵਿਖੇ ਸ਼ਹੀਦ ਊਧਮ ਸਿੰਘ ਦੀ ਭੈਣ ਆਸ ਕੌਰ ਦੀ ਚੌਥੀ ਪੀੜ੍ਹੀ ਦੇ ਮੈਂਬਰ ਹਰਦਿਆਲ ਸਿੰਘ ਅਤੇ ਮਾਸਟਰ ਕੇਹਰ ਸਿੰਘ ਪ੍ਰਧਾਨ ਸ਼ਹੀਦ ਊਧਮ ਸਿੰਘ ਕੰਬੋਜ ਯਾਦਗਾਰੀ ਕਮੇਟੀ ਸੁਨਾਮ ਊਧਮ ਸਿੰਘ ਵਾਲਾ , ਚੇਅਰਮੈਨ ਕੇਸਰ ਸਿੰਘ ਢੋਟ , ਕੈਸ਼ੀਅਰ ਗੁਰਬਚਨ ਸਿੰਘ ਪਹੁੰਚੇ ਸ਼ਹੀਦ ਊਧਮ ਸਿੰਘ ਭਵਨ ਫਿਰੋਜ਼ਪੁਰ ਵਿਖੇ ਭਗਵਾਨ ਸਿੰਘ ਸਾਮਾਂ ਨੂਰਪੁਰ ਪ੍ਰਧਾਨ , ਕ੍ਰਿਸ਼ਨ ਚੰਦ ਜਾਗੋਵਾਲੀਆ, ਹਰਭਗਵਾਨ ਪ੍ਰਧਾਨ ਕਰਮਚਾਰੀ ਯੂਨੀਅਨ , ਪਰਮਿੰਦਰ ਹਾਂਡਾ , ਗੁਰਭੇਜ ਸਿੰਘ ਟਿੱਬੀ , ਵਕੀਲ ਬਲਜੀਤ ਸਿੰਘ, ਪਰਮਿੰਦਰ ਥਿੰਦ , ਕੰਵਰਜੀਤ ਸਿੰਘ ਜੈਂਟੀ , ਜਸਪਾਲ ਸਿੰਘ ਮੀਤ ਪ੍ਰਧਾਨ ਟਰੱਕ ਯੂਨੀਅਨ , ਗੁਰਦੀਪ ਸਿੰਘ ਭਗਤ ਅਤੇ ਜਸਵੰਤ ਸਿੰਘ ਆਦਿ ਨੇ ਪਹੁੰਚੀ ਹੋਈ ਕਮੇਟੀ ਨੂੰ ਜੀ ਆਇਆਂ ਆਖਿਆ ਅਤੇ ਸਾਰਿਆਂ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਅਤੇ ਸ਼ਹੀਦ ਊਧਮ ਸਿੰਘ ਦੇ ਚਿੱਤਰ ਵੀ ਉਨ੍ਹਾਂ ਨੂੰ ਭੇਟ ਸਵਰੂਪ ਦਿੱਤੇ ਗਏ ਸੁਨਾਮ ਤੋਂ ਆਈ ਕਮੇਟੀ ਅਤੇ ਸ਼ਹੀਦ ਊਧਮ ਸਿੰਘ ਦੇ ਪਰਿਵਾਰਕ ਮੈਂਬਰ ਹਰਦਿਆਲ ਸਿੰਘ ਨੇ ਕਿਹਾ ਕਿ ਦੇਸ਼ ਦੇ ਇਸ ਮਹਾਨ ਸ਼ਹੀਦ ਨੇ ਭਾਰਤੀਆਂ ਦੇ ਅਪਮਾਨ ਦਾ ਬਦਲਾ ਲਿਆ ਅਤੇ ਉਸ ਸਮੇਂ ਸ਼ਹੀਦ ਊਧਮ ਸਿੰਘ ਦੇ ਅਦਾਲਤੀ ਤਰਕ ਨੇ ਬ੍ਰਿਟਿਸ਼ ਸਰਕਾਰ ਨੂੰ ਝੰਜੋੜ ਕੇ ਰੱਖ ਦਿੱਤਾ ਨਤੀਜੇ ਵਜੋਂ ਅੰਗਰੇਜ਼ਾਂ ਨੇ ਭਾਰਤ ਨੂੰ ਆਜ਼ਾਦ ਕਰਨ ਲਈ ਨੀਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸ਼ਹੀਦ ਊਧਮ ਸਿੰਘ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਭਾਰਤ ਨੂੰ ਆਜ਼ਾਦ ਕਰਾਉਣ ਦੇ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਸ਼ਹੀਦ ਊਧਮ ਸਿੰਘ ਨੂੰ 31ਜੁਲਾਈ 1940 ਨੂੰ ਫ਼ਾਂਸੀ ਦੀ ਸਜ਼ਾ ਦੇ ਦਿੱਤੀ ਗਈ ਸ਼ਹੀਦ ਊਧਮ ਸਿੰਘ ਦੀ ਅੰਤਿਮ ਇੱਛਾ ਸੀ ਕਿ ਉਨ੍ਹਾਂ ਦੀਆਂ ਨਿਸ਼ਾਨੀਆਂ ਉਨ੍ਹਾਂ ਦੇ ਜੱਦੀ ਸ਼ਹਿਰ ਸੁਨਾਮ ਵਿਖੇ ਲਿਆਂਦੀਆਂ ਜਾਣ ਉਸ ਸਮੇਂ ਪੰਜਾਬ ਦੇ ਤੱਤਕਾਲੀਨ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਦੇ ਕੋਸ਼ਿਸ਼ਾਂ ਦੇ ਕਾਰਨ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਸੁਨਾਮ ਵਿਖੇ ਲਿਆਂਦੀਆਂ ਗਈਆਂ ਸਨ ਅਤੇ ਉਨ੍ਹਾਂ ਦੀ ਚਚੇਰੀ ਭੈਣ ਆਸ ਕੌਰ ਅਤੇ ਸ਼ਹੀਦ ਦੇ ਪਰਿਵਾਰ ਨੂੰ ਸਤਿਕਾਰ ਸਹਿਤ ਦੇ ਦਿੱਤੀਆਂ ਗਈਆਂ ਸ਼ਹੀਦ ਊਧਮ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਪੰਜਾਬ ਦੇ ਸਰਕਾਰੀ ਦਫਤਰਾਂ ਚ ਸ਼ਹੀਦ ਊਧਮ ਸਿੰਘ ਦੀ ਤਸਵੀਰ ਵੀ ਲਗਾਈ ਜਾਵੇ

ਜੇਕਰ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ ਤਾਂ ਸ਼ਹੀਦ ਊਧਮ ਸਿੰਘ ਦੇ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ ਭਾਰਤ ਅਤੇ ਵਿਦੇਸ਼ਾਂ ਵਿੱਚ ਪਈਆਂ ਸ਼ਹੀਦ ਊਧਮ ਸਿੰਘ ਦੀਆਂ ਨਿਸ਼ਾਨੀਆਂ ਨੂੰ ਭਾਰਤ ਲਿਆ ਕੇ ਸ਼ਹੀਦ ਦੀ ਜਨਮ ਭੂਮੀ ਸੁਨਾਮ ਵਿਖੇ ਸਥਾਪਿਤ ਕੀਤੀਆਂ ਜਾਣ ਇਸ ਮੌਕੇ ਬਲਿਹਾਰ ਸਿੰਘ ਸਾਬਕਾ ਕੌਂਸਲਰ , ਸਰਪੰਚ ਬਲਕਾਰ ਸਿੰਘ ਹਾਂਡਾ , ਬਲਜਿੰਦਰ ਸਿੰਘ ਨਾਗਪਾਲ , ਪਰਮਿੰਦਰ ਥਿੰਦ , ਅਵਤਾਰ ਸਿੰਘ ਸਰਪੰਚ ਦੁਲਚੀ ਕੇ , ਜਸਪਾਲ ਸਿੰਘ ਪੱਤਰਕਾਰ , ਜਸਵਿੰਦਰ ਸਿੰਘ ,ਮੰਗਲ ਸਿੰਘ, ਗੁਰਪ੍ਰੀਤ ਸਿੰਘ ਕੰਬੋਸ ਡੂਮਨੀ ਵਾਲਾ, ਮਨਪ੍ਰੀਤ ਸਿੰਘ ਸੋਢੀ ਨਗਰ, ਬਿੱਟੂ ਜੋਸਨ ,ਮਨਿੰਦਰ ਸਿੰਘ ਹਾਂਡਾ ,
ਬਾਜ ਸਿੰਘ ਸ਼ਾਦੀਵਾਲਾ , ਮਨਦੀਪ ਸਿੰਘ ਲੂੰਬੜੀ ਵਾਲਾ, ਬੋਹੜ ਸਿੰਘ ਕੌਂਸਲਰ , ਦਿਲਬਾਗ ਸਿੰਘ ਨੰਡਾ , ਸਿੰਘ ਲੂੰਬੜੀ ਵਾਲਾ, ਤਰਸੇਮ ਸਿੰਘ ਨਾਗਪਾਲ , ਬੱਬੂ ਨਾਗਪਾਲ , ਬਲਵਿੰਦਰ ਸਿੰਘ ਮਾਸਟਰ , ਦਵਿੰਦਰ ਸਿੰਘ ਕਮੱਘਰ , ਬਲਵਿੰਦਰ ਸਿੰਘ ਲਾਡਾ, ਪ੍ਰੋ ਬੋਹੜ ਸਿੰਘ , ਬਲਵੀਰ ਸਿੰਘ ਜੋਸਨ ਆਦਿ ਹਾਜ਼ਰ ਸਨ

error: Content is protected !!