ਭਾਰਤ ਦੀ ਸ਼ਰਮਨਾਕ ਹਾਰ, ਆਸਟ੍ਰੇਲੀਆ ਨੇ ਸ਼ਾਹੀ ਅੰਦਾਜ਼ ‘ਚ ਜਿੱਤਿਆ 6ਵਾਂ ਕ੍ਰਿਕਟ ਵਿਸ਼ਵ ਕੱਪ

ਭਾਰਤ ਦੀ ਸ਼ਰਮਨਾਕ ਹਾਰ, ਆਸਟ੍ਰੇਲੀਆ ਨੇ ਸ਼ਾਹੀ ਅੰਦਾਜ਼ ‘ਚ ਜਿੱਤਿਆ 6ਵਾਂ ਕ੍ਰਿਕਟ ਵਿਸ਼ਵ ਕੱਪ

ਅਹਿਮਦਾਬਾਦ (ਵੀਓਪੀ ਬਿਊਰੋ) ਕ੍ਰਿਕਟ ਵਿਸ਼ਵ ਕੱਪ-2023 ਫਾਇਨਲ ‘ਚ ਭਾਰਤ ਨੂੰ ਸ਼ਰਮਨਾਕ ਹਾਰ ਮਿਲੀ ਹੈ। ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ 50 ਓਵਰਾਂ ‘ਚ 240 ਦੌੜਾਂ ‘ਤੇ ਸਿਮਟ ਗਈ। ਆਸਟਰੇਲੀਆ ਨੇ 43 ਓਵਰਾਂ ਵਿੱਚ ਚਾਰ ਵਿਕਟਾਂ ’ਤੇ 241 ਦੌੜਾਂ ਬਣਾ ਕੇ ਮੈਚ ਜਿੱਤ ਲਿਆ।

ਕੰਗਾਰੂ ਟੀਮ ਲਈ ਟ੍ਰੈਵਿਸ ਹੈੱਡ ਨੇ 141 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਮਾਰਾਂਸ਼ ਲਾਬੂਸ਼ੇਨ ਨੇ ਨਾਬਾਦ 58 ਦੌੜਾਂ ਬਣਾਈਆਂ। ਮਿਸ਼ੇਲ ਮਾਰਸ਼ 15 ਦੌੜਾਂ ਬਣਾ ਕੇ, ਡੇਵਿਡ ਵਾਰਨਰ ਸੱਤ, ਸਟੀਵ ਸਮਿਥ ਚਾਰ ਦੌੜਾਂ ਬਣਾ ਕੇ ਆਊਟ ਹੋਏ। ਗਲੇਨ ਮੈਕਸਵੈੱਲ ਨੇ ਦੋ ਨਾਬਾਦ ਦੌੜਾਂ ਬਣਾਈਆਂ।

ਆਸਟ੍ਰੇਲੀਆ ਛੇਵੀਂ ਵਾਰ ਵਿਸ਼ਵ ਚੈਂਪੀਅਨ ਬਣਿਆ ਹੈ। ਇਸ ਦੇ ਨਾਲ ਹੀ ਭਾਰਤ ਦਾ ਤੀਜੀ ਵਾਰ ਟਰਾਫੀ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ। ਇਸ ਨੇ ਟੂਰਨਾਮੈਂਟ ਵਿੱਚ ਲਗਾਤਾਰ 10 ਮੈਚ ਜਿੱਤੇ, ਪਰ ਟੀਮ 11ਵੇਂ ਮੈਚ ਵਿੱਚ ਪਛੜ ਗਈ। ਭਾਰਤ ਨੂੰ ਦੂਜੀ ਵਾਰ ਆਸਟ੍ਰੇਲੀਆ ਦੇ ਖਿਲਾਫ ਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਆਖਰੀ ਵਾਰ ਰਿਕੀ ਪੋਂਟਿੰਗ ਦੀ ਕਪਤਾਨੀ ਵਾਲੀ ਟੀਮ ਕੋਲੋਂ 2003 ‘ਚ ਹਾਰੀ ਸੀ।

error: Content is protected !!