ਸਾਬਕਾ ਕੇਂਦਰੀ ਮੰਤਰੀ ਦੀ ਨੂੰਹ ਦੀ ਸੜਕ ਹਾਦਸੇ ਵਿਚ ਹੋ ਗਈ ਮੌ.ਤ, ਪੁੱਤ ਤੇ ਪੋਤਾ ਗੰਭੀਰ ਜ਼ਖਮੀ, SUV ਕਾਰ ਪੁਲ ਦੀ ਕੰਧ ਵਿਚ ਵੱਜੀ

ਸਾਬਕਾ ਕੇਂਦਰੀ ਮੰਤਰੀ ਦੀ ਨੂੰਹ ਦੀ ਸੜਕ ਹਾਦਸੇ ਵਿਚ ਹੋ ਗਈ ਮੌ.ਤ, ਪੁੱਤ ਤੇ ਪੋਤਾ ਗੰਭੀਰ ਜ਼ਖਮੀ, SUV ਕਾਰ ਪੁਲ ਦੀ ਕੰਧ ਵਿਚ ਵੱਜੀ


ਵੀਓਪੀ ਬਿਊਰੋ, ਨੈਸ਼ਨਲ-ਮੰਗਲਵਾਲ ਸ਼ਾਮ ਇਕ ਭਿਆਨਕ ਸੜਕ ਹਾਦਸੇ ‘ਚ ਸਾਬਕਾ ਕੇਂਦਰੀ ਮੰਤਰੀ ਦੀ ਨੂੰਹ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ, ਜਦਕਿ ਸਾਬਕਾ ਸੰਸਦ ਮੈਂਬਰ ਤੇ ਉਸ ਦਾ ਪੁੱਤਰ ਜ਼ਖਮੀ ਹੋ ਗਏ। ਪੁਲਿਸ ਮੁਤਾਬਕ ਜ਼ਖਮੀਆਂ ਨੂੰ ਨੇੜਲੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿਚ ਬਾੜਮੇਰ ਦੇ ਸਾਬਕਾ ਸੰਸਦ ਮੈਂਬਰ ਮਾਨਵੇਂਦਰ ਸਿੰਘ ਜਸੋਲ ਤੇ ਉਨ੍ਹਾਂ ਦਾ ਪਰਿਵਾਰ ਹਾਦਸੇ ਦਾ ਸ਼ਿਕਾਰ ਹੋ ਗਿਆ। ਪੁਲਿਸ ਨੇ ਦੱਸਿਆ ਕਿ ਦਿੱਲੀ ਤੋਂ ਜੈਪੁਰ ਆ ਰਹੇ ਮਾਨਵੇਂਦਰ ਸਿੰਘ ਦੀ SUV ਕਾਰ ਨੌਗਾਂਵ ਕੋਲ ਇਕ ਪੁਲ ਦੀ ਕੰਧ ਨਾਲ ਟਕਰਾ ਗਈ, ਜਿਸ ਕਾਰਨ ਉਸ ਵਿਚ ਸਵਾਰ ਸਾਰੇ ਲੋਕ ਜ਼ਖ਼ਮੀ ਹੋ ਗਏ। ਪੁਲਿਸ ਮੁਤਾਬਕ ਜ਼ਖ਼ਮੀਆਂ ਨੂੰ ਅਲਵਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਮਾਨਵੇਂਦਰ ਸਿੰਘ ਦੀ ਪਤਨੀ ਚਿਤਰਾ ਸਿੰਘ ਦੀ ਮੌ.ਤ ਹੋ ਗਈ, ਜਦਕਿ ਮਾਨਵੇਂਦਰ ਅਤੇ ਉਸ ਦੇ ਪੁੱਤਰ ਸਮੇਤ 3 ਲੋਕ ਜ਼ਖ਼ਮੀ ਹੋ ਗਏ।

PunjabKesari

ਓਧਰ, ਐਡੀਸ਼ਨਲ ਪੁਲਸ ਸੁਪਰਡੈਂਟ ਡਾ. ਤੇਜਪਾਲ ਸਿੰਘ ਨੇ ਦੱਸਿਆ ਕਿ ਦਿੱਲੀ ਤੋਂ ਜੈਪੁਰ ਜਾਂਦੇ ਸਮੇਂ ਮਾਨਵੇਂਦਰ ਸਿੰਘ ਦੀ ਕਾਰ ਐਕਸਪ੍ਰੈੱਸ ਹਾਈਵੇਅ ’ਤੇ ਨੌਗਾਂਵ ਥਾਣਾ ਖੇਤਰ ਆਉਂਦੇ ਪਿੰਡ ਖੁਸ਼ਪੁਰੀ ਨੇੜੇ ਸ਼ਾਮ ਲਗਭਗ 5 ਵਜੇ ਇਕ ਪੁਲੀ ਨਾਲ ਟਕਰਾ ਗਈ। ਹਾਦਸੇ ’ਚ ਉਨ੍ਹਾਂ ਦੀ ਪਤਨੀ ਚਿਤਰਾ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਮਾਨਵੇਂਦਰ ਸਿੰਘ, ਉਨ੍ਹਾਂ ਦਾ ਪੁੱਤਰ ਹਮੀਰ ਸਿੰਘ ਅਤੇ ਡਰਾਈਵਰ ਦਿਨੇਸ਼ ਜ਼ਖ਼ਮੀ ਹੋ ਗਏ। ਦੱਸ ਦੇਈਏ ਕਿ ਮਾਨਵੇਂਦਰ ਸਿੰਘ ਸਾਬਕਾ ਕੇਂਦਰੀ ਮੰਤਰੀ ਜਸਵੰਤ ਸਿੰਘ ਦੇ ਪੁੱਤਰ ਹਨ। ਅਲਵਰ ਦੇ ਸੋਲੰਕੀ ਹਸਪਤਾਲ ਦੇ ਡਾਕਟਰ ਵਿਕ੍ਰਾਂਤ ਨੇ ਦੱਸਿਆ ਕਿ ਹਾਦਸੇ ਮਗਰੋਂ ਮਾਨਵੇਂਦਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ। ਐਮਰਜੈਂਸੀ ਵਿਚ ਚੈਕਅੱਪ ਮਗਰੋਂ ਉਨ੍ਹਾਂ ਦੀ ਪਤਨੀ ਚਿਤਰਾ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।

error: Content is protected !!