ਵਾਧੂ ਕੰਮ ਕਰਨ ਤੋਂ ਨਾਂਹ ਕਰਨ ਉਤੇ ਤੈਸ਼ ‘ਚ ਆ ਗਿਆ ਸੀ ਏਜੰਸੀ ਮਾਲਕ, 19 ਸਾਲਾ ਨੌਜਵਾਨ ਨੂੰ ਗੋ.ਲ਼ੀ ਮਾਰ ਕੀਤੀ ਸੀ ਹੱਤਿ.ਆ, ਲਾਇਸੈਂਸੀ ਹਥਿਆਰ ਨਾਲ ਕੀਤਾ ਫਾਇਰ, ਗ੍ਰਿਫ਼.ਤਾਰ

ਵਾਧੂ ਕੰਮ ਕਰਨ ਤੋਂ ਨਾਂਹ ਕਰਨ ਉਤੇ ਤੈਸ਼ ‘ਚ ਆ ਗਿਆ ਸੀ ਏਜੰਸੀ ਮਾਲਕ, 19 ਸਾਲਾ ਨੌਜਵਾਨ ਨੂੰ ਗੋ.ਲ਼ੀ ਮਾਰ ਕੀਤੀ ਸੀ ਹੱਤਿ.ਆ, ਲਾਇਸੈਂਸੀ ਹਥਿਆਰ ਨਾਲ ਕੀਤਾ ਫਾਇਰ, ਗ੍ਰਿਫ਼.ਤਾਰ


ਵੀਓਪੀ ਬਿਊਰੋ, ਹੁਸ਼ਿਆਰਪੁਰ : ਬੀਤੀ ਸ਼ਾਮ ਦਸੂਹਾ ਦੇ ਬਲੱਗਣ ਚੌਕ ’ਚ 19 ਸਾਲਾ ਨੌਜਵਾਨ ਦੀ ਗੋਲ਼ੀ ਮਾਰ ਕੇ ਹੱਤਿ.ਆ ਕਰਨ ਵਾਲਾ ਹੋਰ ਕੋਈ ਨਹੀਂ ਮੋਟਰਸਾਈਕਲ ਏਜੰਸੀ ਦਾ ਮਾਲਕ ਹੀ ਨਿਕਲਿਆ। ਦਸੂਹਾ ਪੁਲਿਸ ਨੇ ਏਜੰਸੀ ਮਾਲਕ ਨੂੰ ਗ੍ਰਿਫ਼.ਤਾਰ ਕਰ ਕੇ ਕ.ਤ.ਲ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਰਾਜ ਸਿੰਘ ਪੁੱਤਰ ਕਰਮ ਸਿੰਘ ਵਾਸੀ ਓਡਰਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਭਤੀਜਾ ਗੁਰਪ੍ਰੀਤ ਸਿੰਘ (19) ਪੁੱਤਰ ਜੁਗਿੰਦਰ ਸਿੰਘ ਦਸੂਹਾ ਵਿਖੇ ਬਜਾਜ ਮੋਟਰਸਾਈਕਲ ਏਜੰਸੀ ’ਚ ਤਿੰਨ ਸਾਲਾਂ ਤੋਂ ਮਕੈਨਿਕ ਦਾ ਕੰਮ ਕਰ ਰਿਹਾ ਸੀ। ਬੀਤੀ ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਜਦੋਂ ਗੁਰਪ੍ਰੀਤ ਰੋਜ਼ਾਨਾ ਦੀ ਤਰ੍ਹਾਂ ਆਪਣਾ ਕੰਮ ਖ਼ਤਮ ਕਰ ਕੇ ਵਾਪਸ ਆਪਣੇ ਘਰ ਨੂੰ ਜਾਣ ਲਈ ਕੱਪੜੇ ਬਦਲ ਰਿਹਾ ਸੀ ਤਾਂ ਏਜੰਸੀ ਦਾ ਮਾਲਕ ਪ੍ਰਭਸਿਮਰਨ ਸਿੰਘ ਪੁੱਤਰ ਅਪਿੰਦਰ ਸਿੰਘ ਵਾਸੀ ਵਾਰਡ ਨੰਬਰ 07 ਦਸੂਹਾ ਆ ਗਿਆ ਅਤੇ ਗੁਰਪ੍ਰੀਤ ਸਿੰਘ ਨੂੰ ਮੋਟਰਸਾਈਕਲਾਂ ਦਾ ਵਾਧੂ ਤੇ ਹੋਰ ਕੰਮ ਕਰਨ ਲਈ ਜ਼ੋਰ ਪਾਉਣ ਲੱਗਾ। ਉਸ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਵੱਲੋਂ ਨਾਂਹ ਕਰਨ ’ਤੇ ਏਜੰਸੀ ਮਾਲਕ ਤੈਸ਼ ਵਿਚ ਆ ਗਿਆ ਤੇ ਆਪਣਾ ਲਾਇਸੈਂਸੀ ਰਿਵਾ.ਲਰ ਕੱਢ ਕੇ ਗੁਰਪ੍ਰੀਤ ਦੀ ਛਾਤੀ ’ਚ ਗੋ.ਲ਼ੀ ਮਾਰ ਦਿੱਤੀ। ਗੰਭੀਰ ਜ਼ਖ਼ਮੀ ਗੁਰਪ੍ਰੀਤ ਸਿੰਘ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ.ਕ ਐਲਾਨ ਦਿੱਤਾ। ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਦਸੂਹਾ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਏਜੰਸੀ ਮਾਲਕ ਪ੍ਰਭਸਿਮਰਨ ਸਿੰਘ ਨੂੰ ਗ੍ਰਿਫ਼.ਤਾਰ ਕਰ ਕੇ ਕ.ਤ.ਲ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ, ਮੰਗਲਵਾਰ ਬਾਅਦ ਦੁਪਹਿਰ ਮ੍ਰਿਤਕ ਗੁਰਪ੍ਰੀਤ ਸਿੰਘ ਦਾ ਨਮ ਅੱਖਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ।

error: Content is protected !!