ਮਹਾਸ਼ਿਵਰਾਤਰੀ ਮੌਕੇ ਸਜਾਏ ਸ਼ਿਵ ਵਿਆਹ ਦੀ ਝਾਕੀ ਦੌਰਾਨ ਵੱਡਾ ਹਾਦਸਾ, ਕਰੰਟ ਦੀ ਲਪੇਟ ‘ਚ ਆਉਣ ਕਾਰਨ 14 ਬੱਚੇ ਝੁਲਸੇ

ਮਹਾਸ਼ਿਵਰਾਤਰੀ ਮੌਕੇ ਸਜਾਏ ਸ਼ਿਵ ਵਿਆਹ ਦੀ ਝਾਕੀ ਦੌਰਾਨ ਵੱਡਾ ਹਾਦਸਾ, ਕਰੰਟ ਦੀ ਲਪੇਟ ‘ਚ ਆਉਣ ਕਾਰਨ 14 ਬੱਚੇ ਝੁਲਸੇ

ਕੋਟਾ (ਵੀਓਪੀ ਬਿਊਰੋ) : ਰਾਜਸਥਾਨ ਦੇ ਕੋਟਾ ਸ਼ਹਿਰ ਦੇ ਕੁਨਹੜੀ ਥਰਮਲ ਚੌਰਾਹੇ ਨੇੜੇ ਦੁਪਹਿਰ ਕਰੀਬ 12.30 ਵਜੇ ਮਹਾਸ਼ਿਵਰਾਤਰੀ ਮੌਕੇ ਕੱਢੇ ਜਾ ਰਹੇ ਸ਼ਿਵ ਵਿਆਹ ਦੌਰਾਨ ਹਾਦਸਾ ਵਾਪਰ ਗਿਆ। ਇੱਥੇ ਹਾਈਟੈਸ਼ਨ ਤਾਰਾਂ ਦੀ ਲਪੇਟ ‘ਚ ਆਉਣ ਕਾਰਨ 14 ਬੱਚੇ ਝੁਲਸ ਗਏ। ਇਕ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਾਰੇ ਬੱਚਿਆਂ ਨੂੰ ਐਮਬੀਬੀਐਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਸ਼ਿਵ ਵਿਆਹ ‘ਚ ਕਈ ਬੱਚੇ ਧਾਰਮਿਕ ਝੰਡੇ ਲੈ ਕੇ ਜਾ ਰਹੇ ਸਨ। ਇਸ ਦੌਰਾਨ ਇੱਕ ਝੰਡਾ ਹਾਈਟੈਸ਼ਨ ਵਾਲੀ ਤਾਰ ਨੂੰ ਛੂਹ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਪ੍ਰਸ਼ਾਸਨ ਵੱਲੋਂ ਹਾਦਸੇ ਦੀ ਸੂਚਨਾ ਮਿਲਦੇ ਹੀ ਮੈਡੀਕਲ ਟੀਮ ਨੂੰ ਚੌਕਸ ਕਰ ਦਿੱਤਾ ਗਿਆ।

ਇਸ ਦੌਰਾਨ ਆਈਜੀ ਰਵਿਦੱਤ ਗੌੜ ਨੇ ਦੱਸਿਆ ਕਿ ਇਕ ਬੱਚਾ 70 ਫੀਸਦੀ ਅਤੇ ਦੂਜਾ 50 ਫੀਸਦੀ ਝੁਲਸ ਗਿਆ ਹੈ। ਬਾਕੀ ਬੱਚੇ 10 ਫੀਸਦੀ ਝੁਲਸ ਗਏ। ਬੱਚਿਆਂ ਦੀ ਉਮਰ 9 ਤੋਂ 16 ਸਾਲ ਦੱਸੀ ਜਾ ਰਹੀ ਹੈ।

ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਹ ਬੱਚਿਆਂ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਪੁੱਜੇ ਹਨ। ਉਨ੍ਹਾਂ ਬੱਚਿਆਂ ਦੇ ਇਲਾਜ ਲਈ ਹਰ ਸੰਭਵ ਮਦਦ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਲੋੜ ਪਈ ਤਾਂ ਬੱਚਿਆਂ ਨੂੰ ਇਲਾਜ ਲਈ ਜੈਪੁਰ ਲਿਜਾਇਆ ਜਾਵੇਗਾ।

error: Content is protected !!