ਭਾਜਪਾ ਨੇ ਸੰਨੀ ਦਿਓਲ ਦਾ ਗੁਰਦਾਸਪੁਰ ‘ਚੋਂ ਬੋਰੀਆਂ-ਬਿਸਤਰਾ ਕੀਤਾ ਗੋਲ, 5 ਸਾਲ ਮੂੰਹ ਦਿਖਾਈ ਨੂੰ ਤਰਸੇ ਸੀ ਲੋਕ

ਭਾਜਪਾ ਨੇ ਸੰਨੀ ਦਿਓਲ ਦਾ ਗੁਰਦਾਸਪੁਰ ‘ਚੋਂ ਬੋਰੀਆਂ-ਬਿਸਤਰਾ ਕੀਤਾ ਗੋਲ, 5 ਸਾਲ ਮੂੰਹ ਦਿਖਾਈ ਨੂੰ ਤਰਸੇ ਸੀ ਲੋਕ

ਗੁਰਦਾਸਪੁਰ (ਵੀਓਪੀ ਬਿਊਰੋ) ਭਾਜਪਾ ਨੇ ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਜ਼ਿਲ੍ਹਾ ਪਠਾਨਕੋਟ ਦੇ ਸੁਜਾਨਪੁਰ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਦਿਨੇਸ਼ ਸਿੰਘ ਬੱਬੂ ਨੂੰ ਟਿਕਟ ਦੇ ਕੇ ਕਿਸੇ ਵੀ ਫ਼ਿਲਮੀ ਸਿਤਾਰੇ ਨੂੰ ਚੋਣ ਮੈਦਾਨ ਵਿੱਚ ਨਹੀਂ ਉਤਾਰਿਆ ਗਿਆ।

ਬੱਬੂ ਸੁਜਾਨਪੁਰ ਤੋਂ ਤਿੰਨ ਵਾਰ ਵਿਧਾਇਕ ਅਤੇ 2012 ਵਿੱਚ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਰਹਿ ਚੁੱਕੇ ਹਨ। ਦਹਾਕਿਆਂ ਬਾਅਦ ਭਾਜਪਾ ਨੇ ਇਸ ਵਾਰ ਕਿਸੇ ਸਥਾਨਕ ਨੇਤਾ ‘ਤੇ ਜੂਆ ਖੇਡਿਆ ਹੈ। ਇਸ ਦਾ ਕਾਰਨ ਇਹ ਵੀ ਹੈ ਕਿ ਸੰਸਦ ਮੈਂਬਰ ਸੰਨੀ ਦਿਓਲ ਨੇ ਪੰਜ ਸਾਲ ਇਸ ਖੇਤਰ ਤੋਂ ਦੂਰੀ ਬਣਾਈ ਰੱਖੀ। ਜਿਸ ਕਾਰਨ ਲੋਕਾਂ ਦਾ ਬਾਹਰੀ ਨੇਤਾ ਤੋਂ ਵਿਸ਼ਵਾਸ ਉੱਠ ਗਿਆ ਹੈ।

ਦੱਸ ਦਈਏ ਕਿ ਗੁਰਦਾਸਪੁਰ ਲੋਕ ਸਭਾ ਸੀਟ ਹਾਟ ਸੀਟਾਂ ‘ਚੋਂ ਜਾਣੀ ਜਾਂਦੀ ਹੈ ਅਤੇ ਇਸ ਸੀਟ ‘ਤੇ ਭਾਜਪਾ ਕਾਫੀ ਮਜ਼ਬੂਤ ​​ਰਹੀ ਹੈ। ਭਾਜਪਾ ਦੇ ਉਮੀਦਵਾਰ ਹੋਰ ਪਾਰਟੀਆਂ ਦੇ ਆਗੂਆਂ ਨੂੰ ਵੱਡੀ ਲੀਡ ਨਾਲ ਹਰਾਉਂਦੇ ਰਹੇ ਹਨ। ਪਰ ਇਸ ਵਾਰ ਚਾਰ ਵੱਡੀਆਂ ਪਾਰਟੀਆਂ ਕਾਂਗਰਸ, ਆਪ, ਅਕਾਲੀ ਦਲ ਅਤੇ ਭਾਜਪਾ ਵਿਚਕਾਰ ਕਰੀਬੀ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਇੱਥੇ ਅਕਾਲੀ ਭਾਜਪਾ ਵੱਖ-ਵੱਖ ਚੋਣ ਮੈਦਾਨ ਵਿੱਚ ਉਤਰੇਗੀ। ਭਾਜਪਾ ਫਿਲਮੀ ਸਿਤਾਰਿਆਂ ਦੇ ਦਮ ‘ਤੇ ਇਕਤਰਫਾ ਚੋਣਾਂ ਜਿੱਤਦੀ ਰਹੀ ਹੈ।

error: Content is protected !!