ਸੰਨੀ ਦਿਓਲ ਤੋਂ ਉੱਠਿਆ ਲੋਕਾਂ ਦਾ ਵਿਸ਼ਵਾਸ, ਸਥਾਨਕ ਚਿਹਰੇ ਲਈ ਆਪਣੇ ਹੀ ਬਣੇ ਪਰੇਸ਼ਾਨੀ, ਬੀਜੇਪੀ ਦਾ ਹਾਲ ਬੇਹਾਲ

ਪੰਜਾਬ ਚ ਲੋਕਸਭਾ ਚੋਣਾਂ ਲਈ ਬੀਜੇਪੀ ਨੇ 6 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।ਲੁਧਿਆਣਾ ਤੋਂ ਰਵਨੀਤ ਬਿੱਟੂ ਫਰੀਦਕੋਟ ਤੋਂ ਹੰਸਰਾਜ ਹੰਸ ਪਟਿਆਲਾ ਤੋਂ ਪਰਨੀਤ ਕੌਰ ਅਤੇ ਗੁਰਦਾਸਪੁਰ ਤੋਂ ਦਿਨੇਸ਼ ਬੱਬੂ ਨੂੰ ਟਿਕਟ ਦਿਤੀ ਗਈ ਹੈ। ਅਤੇ ਸਭ ਤੋਂ ਜਿਆਦਾ ਵਿਵਾਦ ਗੁਰਦਾਸਪੁਰ ਦੀ ਸੀਟ ਨੂੰ ਲੈਕੇ ਉੱਠ ਰਿਹਾ ਹੈ।ਭਾਜਪਾ ਨੇ ਸੰਨੀ ਦਿਓਲ ਦੀ ਟਿਕਟ ਕੱਟਕੇ ਦਿਨੇਸ਼ ਬੱਬੂ ਨੂੰ ਮੈਦਾਨ ਵਿਚ ਉਤਾਰਿਆ ਹੈ।

ਗੁਰਦਾਸਪੁਰ ਦੀ ਹਾਈਪ੍ਰਫਾਈਲ ਲੋਕ ਸਭਾ ਸੀਟ ਤੇ ਇਸ ਵਾਰ ਭਾਜਪਾ ਨੇ ਸਥਾਨਕ ਚਿਹਰੇ ਤੇ ਬਾਜ਼ੀ ਖੇਡੀ ਹੈ ਜਿਸਤੋਂ ਬਾਅਦ ਵੱਡਾ ਬਵਾਲ ਵੀ ਪੈਦਾ ਹੁੰਦਾ ਦਿਖਾਈ ਦੇ ਰਿਹਾ ਹੈ।ਭਾਜਪਾ ਆਗੂ ਸਰਵਨ ਸਲਾਰੀਆਂ ਅਤੇ ਕਵਿਤਾ ਚੌਧਰੀ ਭਾਜਪਾ ਲਈ ਪਰੇਸ਼ਾਨੀ ਵਧਾਉਂਣ ਦਾ ਕੰਮ ਕਰ ਸਕਦੇ ਨੇ ਕਿਉਂਕਿ ਸੋਮਵਾਰ ਨੂੰ ਸਵਰਨ ਸਲਾਰੀਆਂ ਨ ੇ ਐਲਾਨ ਕੀਤਾ ਹ ੈਕਿ ਉਹ ਗੁਰਦਾਸਪੁਰ ਤੋਂ ਹੀ ਲੋਕ ਸਭਾ ਚੋਣਾਂ ਲੜਨਣੇ ਜਦਕਿ ਬੀਜੇਪੀ ਇਥੇ ਦਿਨੇਸ਼ ਬੱਬ ੂਦੇ ਨਾਂਅ ਦਾ ਐਲਾਨ ਕਰ ਚੁੱਕੀ ਹੈ ਅਜ਼ਾਦ ਵਜੋਂ ਚੋਣਾਂ ਲੜਨ ਤੋਂ ਇਨਕਾਰ ਕਰਦੇ ਹੋਏ ਸਲਾਰੀਆਂ  ਨੇ ਕਿਹਾ ਕਿੁਹ ਚੋਣ ਨਿਸ਼ਾਨ ਤੇ ਹੀ ਚੋਣਾਂ ਲੜਨਗੇ 13 ਅਪ੍ਰੈਲ ਨੂੰ ਸਭ ਸਾਫ ਕਰ ਦੇਣਗੇ।ਉਨਾਂ੍ਹ ਇਹ ਵੀ ਕਿਹਾ ਹ ੈਕਿ ਉਹ ਭਰੋਸਾ ਦਿਵਾੳਂਦੇ ਨੇ ਢਾਈ ਲੱਖ ਫਰਕ ਦੇ ਨਾਲ ਚੋਣਾਂ ਜਿੱਤਣਗੇ।

ਸਵਰਨ ਸਲਾਰੀਆ ਨੇ ਸੰਸਦ ਮੈਂਬਰ ਅਤੇ ਅਦਾਕਾਰ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਗੁਰਦਾਸਪੁਰ ਤੋਂ 2017 ਦੀ ਉਪ ਚੋਣ ਭਾਜਪਾ ਦੀ ਟਿਕਟ ‘ਤੇ ਲੜੀ ਸੀ, ਪਰ ਉਸ ਸਮੇਂ ਉਹ ਕਾਂਗਰਸ ਦੇ ਸੁਨੀਲ ਜਾਖੜ ਤੋਂ ਚੋਣ ਹਾਰ ਗਏ ਸਨ। ਜਾਖੜ ਹੁਣ ਭਾਜਪਾ ਦੇ ਪੰਜਾਬ ਪ੍ਰਧਾਨ ਹਨ। ਸੀਟ ਗੁਰਦਾਸਪੁਰ ਭਾਵੇਂ ਭਾਜਪਾ ਦਾ ਗੜ੍ਹ ਰਹੀ ਹੈ ਪਰ ਇਸ ਵਾਰ ਭਾਜਪਾ ਲਈ ਕਈ ਚੁਣੌਤੀਆਂ ਹਨ

ਇੱਥੋਂ ਭਾਜਪਾ ਹਮੇਸ਼ਾ ਹੀ ਸੈਲੀਬ੍ਰਿਟੀ ਕਾਰਡ ਖੇਡਦੀ ਰਹੀ ਹੈ ਕਿਸਾਨ ਪਿੰਡ ਪੱਧਰ ਤੇ ਭਾਜਪਾ ਦਾ ਵਿਰੋਧ ਕਰ ਰਹੇ ਹਨ ਅਤੇ ਭਾਜਪਾ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾ ਰਿਹਾ। ਦੂਜੇ ਪਾਸੇ ਚਹੇਤਿਆਂ ਦੀ ਬਗਾਵਤ ਵੀ ਬੱਬੂ ਲਈ ਮੁਸ਼ਕਲਾਂ ਖੜ੍ਹੀ ਕਰ ਸਕਦੀ ਹੈ।

error: Content is protected !!