ਕਰਨਾਟਕ ‘ਚ ਜਿੱਤ ਤੋਂ ਬਾਅਦ ਬੋਲੇ ਰਾਹੁਲ ਗਾਂਧੀ- ਨਫਰਤ ਦੇ ਬਾਜ਼ਾਰ ਬੰਦ ਹੋ ਗਏ ਨੇ ਅਤੇ ਪਿਆਰ ਦੀਆਂ ਦੁਕਾਨਾਂ ਖੁੱਲ ਗਈਆਂ ਨੇ

ਕਰਨਾਟਕ ‘ਚ ਜਿੱਤ ਤੋਂ ਬਾਅਦ ਬੋਲੇ ਰਾਹੁਲ ਗਾਂਧੀ- ਨਫਰਤ ਦੇ ਬਾਜ਼ਾਰ ਬੰਦ ਹੋ ਗਏ ਨੇ ਅਤੇ ਪਿਆਰ ਦੀਆਂ ਦੁਕਾਨਾਂ ਖੁੱਲ ਗਈਆਂ ਨੇ

ਵੀਓਪੀ ਬਿਊਰੋ – ਕਰਨਾਟਕ ਵਿੱਚ ਕਾਂਗਰਸ ਨੂੰ ਬਹੁਮਤ ਹਾਸਲ ਹੋਈ ਹੈ। ਰੁਝਾਨਾਂ ਮੁਤਾਬਕ ਪਾਰਟੀ ਨੂੰ 130 ਤੋਂ ਜ਼ਿਆਦਾ ਸੀਟਾਂ ਮਿਲ ਰਹੀਆਂ ਹਨ। ਇਸ ਚੋਣ ਵਿਚ ਕਾਂਗਰਸ ਨੇ ਆਪਣਾ ਪੂਰਾ ਜ਼ੋਰ ਲਗਾ ਦਿੱਤਾ ਸੀ, ਜਿਸ ਦੇ ਨਤੀਜੇ ਸਾਹਮਣੇ ਹਨ। ਇਸ ਦੌਰਾਨ ਰਾਹੁਲ ਗਾਂਧੀ ਦਿੱਲੀ ਸਥਿਤ ਪਾਰਟੀ ਦਫ਼ਤਰ ਪੁੱਜੇ। ਉਨ੍ਹਾਂ ਨੇ ਮੀਡੀਆ ਦੇ ਸਾਹਮਣੇ 6 ਵਾਰ ਨਮਸਕਾਰ ਕਿਹਾ। ਰਾਹੁਲ ਨੇ ਕਿਹਾ- ਸਭ ਤੋਂ ਪਹਿਲਾਂ ਮੈਂ ਕਰਨਾਟਕ ਦੀ ਜਨਤਾ, ਕਾਂਗਰਸ ਵਰਕਰਾਂ, ਸਾਰੇ ਨੇਤਾਵਾਂ ਅਤੇ ਉਨ੍ਹਾਂ ਦੇ ਕੰਮ ਨੂੰ ਵਧਾਈ ਦਿੰਦਾ ਹਾਂ।

ਉਨ੍ਹਾਂ ਕਿਹਾ ਕਿ ਕਰਨਾਟਕ ਚੋਣਾਂ ਵਿੱਚ ਇੱਕ ਪਾਸੇ ਸਰਕਾਰ ਦੇ ਨੇੜੇ ਸਰਮਾਏਦਾਰਾਂ ਦੀ ਤਾਕਤ ਸੀ ਅਤੇ ਦੂਜੇ ਪਾਸੇ ਗਰੀਬ ਲੋਕਾਂ ਦੀ ਤਾਕਤ ਸੀ। ਕਾਂਗਰਸ ਕਰਨਾਟਕ ਵਿੱਚ ਗਰੀਬਾਂ ਨਾਲ ਖੜ੍ਹੀ ਹੈ। ਅਸੀਂ ਉਨ੍ਹਾਂ ਦੇ ਮੁੱਦਿਆਂ ‘ਤੇ ਲੜੇ। ਅਸੀਂ ਇਹ ਲੜਾਈ ਨਫ਼ਰਤ ਅਤੇ ਗਲਤ ਸ਼ਬਦਾਂ ਨਾਲ ਨਹੀਂ ਲੜੇ। ਅਸੀਂ ਇਹ ਲੜਾਈ ਪਿਆਰ ਨਾਲ ਲੜੀ ਸੀ। ਕਰਨਾਟਕ ਨੇ ਦਿਖਾਇਆ ਹੈ ਕਿ ਇਹ ਦੇਸ਼ ਪਿਆਰ ਕਰਦਾ ਹੈ।

ਰਾਹੁਲ ਨੇ ਕਿਹਾ ਕਿ ਕਰਨਾਟਕ ‘ਚ ਨਫਰਤ ਦਾ ਬਾਜ਼ਾਰ ਬੰਦ ਹੋ ਗਿਆ ਹੈ, ਪਿਆਰ ਦੀਆਂ ਦੁਕਾਨਾਂ ਖੁੱਲ੍ਹੀਆਂ ਹਨ। ਇਹ ਸਭ ਦੀ ਜਿੱਤ ਹੈ। ਸਭ ਤੋਂ ਪਹਿਲਾਂ ਇਹ ਕਰਨਾਟਕ ਦੇ ਲੋਕਾਂ ਦੀ ਜਿੱਤ ਹੈ। ਅਸੀਂ ਚੋਣਾਂ ਦੌਰਾਨ ਕਰਨਾਟਕ ਦੇ ਲੋਕਾਂ ਨਾਲ 5 ਵਾਅਦੇ ਕੀਤੇ ਸਨ। ਅਸੀਂ ਪਹਿਲੀ ਕੈਬਨਿਟ ਮੀਟਿੰਗ ਵਿੱਚ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਾਂਗੇ।

error: Content is protected !!