ਨੀਵ ਵੈਲਫੇਅਰ ਸੁਸਾਇਟੀ ਵਲੋ ਐੱਸ .ਡੀ.ਐਮ ਬਟਾਲਾ ਨੂੰ ਕੈਮਰੇ ਲਗਾਉਣ ਲਈ 15000 ਦਾ ਚੈਕ ਸੌਂਪਿਆ

ਨੀਵ ਵੈਲਫੇਅਰ ਸੁਸਾਇਟੀ ਵਲੋ ਐੱਸ .ਡੀ.ਐਮ ਬਟਾਲਾ ਨੂੰ ਕੈਮਰੇ ਲਗਾਉਣ ਲਈ 15000 ਦਾ ਚੈਕ ਸੌਂਪਿਆ

ਨੀਵ ਵੈਲਫੇਅਰ ਸੁਸਾਇਟੀ ਦਾ ਪ੍ਰਸਾਸ਼ਨ ਨਾਲ ਸਹਿਯੋਗ ਕਰਨ ਲਈ ਧੰਨਵਾਦ ਐੱਸ. ਡੀ .ਐਮ ਡਾਕਟਰ ਸ਼ਾਇਰੀ ਭੰਡਾਰੀ

ਬਟਾਲਾ,29 ਜੂਨ (ਸੰਦੀਪ ਸਿੰਘ ਸਹੋਤਾ) ਨੀਵ ਵੈਲਫੇਅਰ ਸੁਸਾਇਟੀ ਰਜਿ: ਪੰਜਾਬ ਵਲੋ  ਦਿਨੋ ਦਿਨ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਬੇਹਤਰ ਕਰਨ  ਲਈ ਬਟਾਲਾ ਪ੍ਰਸਾਸ਼ਨ ਦੀ ਮੰਗ ਤੇ ਪੀ .ਐੱਸ ਭੁੱਲਰ ਵਿਖੇ ਸੀ. ਸੀ .ਟੀ .ਵੀ ਕੈਮਰੇ ਲਗਾਉਣ ਲਈ 15000 ਦਾ ਚੈਕ ਐੱਸ. ਡੀ. ਐਮ ਬਟਾਲਾ ਡਾਕਟਰ ਸ਼ਾਇਰੀ ਭੰਡਾਰੀ ਨੂੰ ਸੋਂਪਿਆ ਗਿਆ ਹੈ।

ਇਸ ਮੌਕੇ ਤੇ ਸੋਸਾਇਟੀ ਦੇ ਪ੍ਰਧਾਨ ਰਾਜੀਵ ਬੱਬੂ ਵਿਗ ਅਤੇ ਸੈਕਟਰੀ ਹਰਵੰਤ ਮਹਾਜਨ ਨੇ ਸਾਂਝੇ ਤੋਰ ਤੇ ਕਿਹਾ ਕਿ ਦਿਨੋ ਦਿਨ ਵਿਗੜ ਰਹੀ ਕਾਨੂੰਨ ਵਿਵਸਥਾ ਤੇ ਕਾਬੂ ਪਾਉਣ ਲਈ ਸ਼ਹਿਰ ਦੇ ਹਰ ਪਾਸੇ ਕੈਮਰੇ ਲਗਾਉਣਾ ਸਮੇ ਦੀ ਮੁੱਖ ਲੋੜ ਹੈ ਤਾਂ ਕਿ ਕਾਨੂੰਨ ਭੰਗ ਕਰਨ ਵਾਲੇ ਸਰਕਾਰ ਦੀ ਨਿਗਰਾਨੀ ਹੇਠ ਰਹਿ ਸਕੇ। ਇਸ ਮੌਕੇ ਤੇ ਚੇਅਰਮੈਨ ਕਮਿਊਨੀਕੇਸ਼ਨ ਈਸ਼ੂ ਰਾਂਚਲ਼ ਅਤੇ ਖਜਾਨਚੀ ਮੋਹਿੰਦਰ ਪਾਲ ਚੰਗਾ ਨੇ ਸਾਂਝੇ ਤੋਰ ਤੇ ਕਿਹਾ  ਕਿ ਨੀਵ ਵੈਲਫੇਅਰ ਸੁਸਾਇਟੀ ਸਮਾਜ ਭਲਾਈ  ਕਮਾਂ ਵਿਚ ਮੋਹਰੇ ਹੋ ਕੇ ਸਮਾਜ  ਪ੍ਰਤੀ ਆਪਣੀ ਜ਼ਿੰਮੇਵਾਰੀ ਬਾਖੂਬੀ  ਨਿਭਾ ਰਹੀ ਹੈ।

ਉਨ੍ਹਾਂ ਕਿਹਾ ਕਿ ਪ੍ਰਧਾਨ ਰਾਜੀਵ ਵਿਗ ਦੀ ਯੋਗ ਅਗਵਾਈ ਹੇਠ ਸਮਾਜ ਭਲਾਈ ਦੇ ਕਾਰਜ ਜਾਰੀ ਰਹਿਣਗੇ। ਇਸ ਮੌਕੇ ਤੇ ਸੀਨੀਅਰ ਕਾਰਜਕਾਰੀ ਮੈਂਬਰ ਮੁਨੀਸ਼ ਮਹਿਤਾ ਨੇ ਕਿਹਾ ਕਿ ਭਵਿੱਖ ਵਿਚ ਵੀ ਨੀਵ ਵੈਲਫੇਅਰ ਸੁਸਾਇਟੀ ਵੱਲੋਂ ਪ੍ਰਸਾਸ਼ਨ ਨਾਲ ਬਣਦਾ ਸਹਿਯੋਗ ਕੀਤਾ ਜਾਵੇਗਾ। ਅੰਤ ਵਿੱਚ ਐੱਸ. ਡੀ.ਐਮ ਡਾਕਟਰ ਸ਼ਾਇਰੀ ਭੰਡਾਰੀ ਵਲੋ ਨੀਵ ਵੈਲਫੇਅਰ ਦੇ ਪ੍ਰਧਾਨ ਅਤੇ ਸਮੁੱਚੀ ਟੀਮ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਸਮਾਜ ਭਲਾਈ ਕੰਮ ਜਾਰੀ ਰੱਖਣ ਲਈ ਸ਼ੁੱਭ ਇੱਛਾਵਾਂ ਦਿੱਤੀਆਂ ।

error: Content is protected !!