ਅਟਾਰੀ-ਵਾਹਗਾ ਬਾਰਡਰ ‘ਤੇ ਭਾਰਤੀ-ਪਾਕਿਸਤਾਨੀ ਫੌਜੀਆਂ ਨੇ ਮਿਲ ਕੇ ਮਨਾਇਆ ਈਦ ਦਾ ਪਵਿੱਤਰ ਤਿਉਹਾਰ

ਅਟਾਰੀ-ਵਾਹਗਾ ਬਾਰਡਰ ‘ਤੇ ਭਾਰਤੀ-ਪਾਕਿਸਤਾਨੀ ਫੌਜੀਆਂ ਨੇ ਮਿਲ ਕੇ ਮਨਾਇਆ ਈਦ ਦਾ ਪਵਿੱਤਰ ਤਿਉਹਾਰ

ਵੀਓਪੀ ਬਿਊਰੋ – ਈਦ ਦਾ ਤਿਉਹਾਰ ਭਾਰਤ ਤੇ ਪਾਕਿਸਤਾਨ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦੌਰਾਨ ਭਾਰਤ ਤੇ ਪਾਕਿਸਤਾਨ ਆਰਮੀ ਨੇ ਵੀ ਇਕ ਦੂਜੇ ਦੇ ਗਲੇ ਲੱਗ ਕੇ ਇਕ ਦੂਜੇ ਨੂੰ ਈਦ ਦੀ ਮੁਬਾਰਕ ਦਿੱਤੀ।

ਈਦ ਦੇ ਮੌਕੇ ‘ਤੇ ਅਟਾਰੀ-ਵਾਹਗਾ ਸਰਹੱਦ ‘ਤੇ ਬੀਐਸਐਫ ਅਤੇ ਪਾਕਿਸਤਾਨ ਰੇਂਜਰਾਂ ਨੇ ਮਠਿਆਈਆਂ ਦਾ ਅਦਾਨ-ਪ੍ਰਦਾਨ ਕੀਤਾ। ਦੱਸ ਦੇਈਏ ਕਿ ਹਰ ਸਾਲ ਮੁੱਖ ਤਿਉਹਾਰਾਂ ‘ਤੇ ਦੋਵਾਂ ਦੇਸ਼ਾਂ ਦੇ ਫੌਜੀ ਇਕ-ਦੂਜੇ ਨੂੰ ਵਧਾਈ ਦਿੰਦੇ ਹਨ।

ਸਰਹੱਦ ‘ਤੇ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਫੈਲਾਉਣ ਦੀ ਇਹ ਇਕ ਛੋਟੀ ਜਿਹੀ ਕੋਸ਼ਿਸ਼ ਹੈ। ਇਹ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਦੋਵੇਂ ਦੇਸ਼ ਇੱਕ ਦੂਜੇ ਨੂੰ ਮਠਿਆਈ ਦੇ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਹਨ। ਇਸ ਦੌਰਾਨ ਸਰਹੱਦ ‘ਤੇ ਦੋਵਾਂ ਵਿਚਾਲੇ ਮਾਹੌਲ ਵੀ ਆਮ ਵਾਂਗ ਹੈ।

error: Content is protected !!